Wednesday, October 16, 2024
BREAKING
Chennai Rains: ਪ੍ਰਸਿੱਧ ਸਾਊਥ ਸਟਾਰ ਰਜਨੀਕਾਂਤ ਦੇ 35 ਕਰੋੜ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ Nigeria: ਨਾਈਜੀਰੀਆ 'ਚ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ, 94 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ Rajiv Kumar: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕੌਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਇਸ ਦੀ ਵਜ੍ਹਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Virsa Singh Valtoha: ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਗਿਆ ਮਨਜ਼ੂਰ, ਦਲਜੀਤ ਚੀਮਾ ਨੇ ਟਵਿੱਟਰ 'ਤੇ ਸਾਂਝੀ ਕੀਤੀ ਜਾਣਕਾਰੀ Omar Abdullah: ਓਮਰ ਅਬਦੁੱਲਾ ਬਣੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ, ਚੁੱਕੀ ਸਹੁੰ, ਕਾਂਗਰਸ ਨੇ ਕੀਤਾ ਸਰਕਾਰ ਤੋਂ ਬਾਹਰ ਰਹਿਣ ਦਾ ਫੈਸਲਾ India Canada Relations: ਭਾਰਤ ਕੈਨੇਡਾ ਵਿਗੜੇ ਰਿਸ਼ਤੇ, PM ਜਸਟਿਨ ਟਰੂਡੋ ਨੇ ਲਿਆ ਸਖਤ ਐਕਸ਼ਨ, ਜਾਣੋ ਕਿਵੇਂ ਸ਼ੁਰੂ ਹੋਇਆ ਸੀ ਵਿਵਾਦ Salman Khan: ਸਲਮਾਨ ਖਾਨ ਦੀ ਵਧਾਈ ਗਈ ਸੁਰੱਖਿਆ, ਮਿਲੀ Y+ ਸਕਿਓਰਟੀ, ਘਰ ਤੋਂ ਲੈਕੇ ਫਾਰਮ ਹਾਊਸ ਤੱਕ ਚੱਪੇ ਚੱਪੇ ' ਪੁਲਿਸ ਤੈਨਾਤ

National

15 ਅਗਸਤ ਦੀ ਰੀਹਰਸਲ ਕਰਦਿਆਂ ਮਾਸੂਮ ਦੀ ਇੰਜ ਗਈ ਜਾਨ

July 31, 2021 01:55 PM

ਬਦਾਯੂ (ਯੂਪੀ) : ਇਕ 10 ਸਾਲਾਂ ਦੇ ਬੱਚੇ ਦੀ ਜਾਨ ਉਸ ਵੇਲੇ ਚਲੀ ਗਈ ਜਦੋਂ ਉਹ 15 ਅਗਸਤ ਦੇ ਸਮਾਗਮਾਂ ਦੀ ਤਿਆਰੀ ਕਰ ਰਿਹਾ ਸੀ। ਦਰਅਸਲ ਤਾਜਾ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬਦਾਯੂ ਜ਼ਿਲ੍ਹੇ ਵਿੱਚ ਕੁਵਰਗਾਓ ਦੇ ਪਿੰਡ ਬਾਵਟ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਮਾਸੂਮ ਬੱਚੇ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਾਸੂਮ ਬੱਚੇ ਦੇ ਮਾਤਾ-ਪਿਤਾ ਖੇਤਾਂ ਵਿੱਚ ਮਜ਼ਦੂਰੀ ਕਰ ਰਹੇ ਸਨ। ਇਹ ਬੱਚਾ ਆਪਣੇ ਦੋਸਤਾ ਨਾਲ 15 ਅਗਸਤ ਨੂੰ ਹੋਣ ਵਾਲੇ ਨਾਟਕ ਦੀ ਤਿਆਰੀ ਕਰ ਰਿਹਾ ਸੀ। ਜਿੱਥੇ ਇਸ ਬੱਚੇ ਵੱਲੋਂ ਇਸ ਨਾਟਕ ਦੀ ਰਿਹਰਸਲ ਕਰਦੇ ਸਮੇਂ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਜਾ ਰਿਹਾ ਸੀ। ਉੱਥੇ ਕਿ ਇਹ ਬੱਚਾ ਨਾਟਕ ਕਰਦੇ ਕਰਦੇ ਅਸਲ ਵਿੱਚ ਫਾਹੇ ਉੱਪਰ ਝੂਲ ਗਿਆ। ਇਸ ਮਾਸੂਮ ਬੱਚੇ ਵੱਲੋਂ ਬਚਾਅ ਲਈ ਕੋਸ਼ਿਸ਼ ਕੀਤੀ ਗਈ ਲੇਕਿਨ ਕੋਲ ਖੜ੍ਹੇ ਮਾਸੂਮਾਂ ਨੂੰ ਉਸ ਦਾ ਇਸ਼ਾਰਾ ਸਮਝ ਨਹੀਂ ਆਇਆ। ਜਿਸ ਕਾਰਨ ਕੁਝ ਮਿੰਟਾਂ ਦੀ ਇਸ ਬੱਚੇ ਦੀ ਜਾਨ ਚਲੇ ਗਈ। ਉਥੇ ਹੀ ਬਾਕੀ ਬੱਚੇ ਕੋਲ ਖੜੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਮਾਸੂਮ ਸ਼ਿਵਮ ਵੱਲੋਂ ਘਰ ਵਿੱਚੋ ਹੀ ਰੱਸੀ ਲੈ ਕੇ ਆਇਆ ਸੀ ਜਿਸ ਨਾਲ ਫਾਹਾ ਲਿਆ ਗਿਆ। ਉਸ ਵੱਲੋਂ ਸਟੂਲ ਉੱਪਰ ਖੜ੍ਹੇ ਹੋ ਕੇ ਇਹ ਸਭ ਕੀਤਾ ਜਾ ਰਿਹਾ ਸੀ। ਅਚਾਨਕ ਉਹ ਹੱਥ ਪੈਰ ਮਾਰਨ ਲੱਗਾ ਅਤੇ ਸਟੂਲ ਦੂਰ ਜਾ ਡਿੱਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਬੱਚੇ ਦੇ ਮਾਂ-ਬਾਪ ਘਟਨਾ ਸਥਾਨ ਤੇ ਪਹੁੰਚੇ ਜਿੱਥੇ ਬੇਟੇ ਦੀ ਲਾਸ਼ ਨੂੰ ਦੇਖ ਕੇ ਮਾਂ ਵੀ ਬੇਹੋਸ਼ ਹੋ ਗਈ। ਜਿਸ ਸਮੇਂ ਬੱਚੇ ਨੂੰ ਹੇਠਾਂ ਉਤਾਰਿਆ ਗਿਆ ਤਾਂ ਉਸ ਦਾ ਸਰੀਰ ਨੀਲਾ ਪੈ ਚੁੱਕਾ ਸੀ ਅਤੇ ਠੰਢਾ ਹੋ ਗਿਆ ਸੀ।

Have something to say? Post your comment