Wednesday, October 16, 2024
BREAKING
Chennai Rains: ਪ੍ਰਸਿੱਧ ਸਾਊਥ ਸਟਾਰ ਰਜਨੀਕਾਂਤ ਦੇ 35 ਕਰੋੜ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ Nigeria: ਨਾਈਜੀਰੀਆ 'ਚ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ, 94 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ Rajiv Kumar: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕੌਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਇਸ ਦੀ ਵਜ੍ਹਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Virsa Singh Valtoha: ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਗਿਆ ਮਨਜ਼ੂਰ, ਦਲਜੀਤ ਚੀਮਾ ਨੇ ਟਵਿੱਟਰ 'ਤੇ ਸਾਂਝੀ ਕੀਤੀ ਜਾਣਕਾਰੀ Omar Abdullah: ਓਮਰ ਅਬਦੁੱਲਾ ਬਣੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ, ਚੁੱਕੀ ਸਹੁੰ, ਕਾਂਗਰਸ ਨੇ ਕੀਤਾ ਸਰਕਾਰ ਤੋਂ ਬਾਹਰ ਰਹਿਣ ਦਾ ਫੈਸਲਾ India Canada Relations: ਭਾਰਤ ਕੈਨੇਡਾ ਵਿਗੜੇ ਰਿਸ਼ਤੇ, PM ਜਸਟਿਨ ਟਰੂਡੋ ਨੇ ਲਿਆ ਸਖਤ ਐਕਸ਼ਨ, ਜਾਣੋ ਕਿਵੇਂ ਸ਼ੁਰੂ ਹੋਇਆ ਸੀ ਵਿਵਾਦ Salman Khan: ਸਲਮਾਨ ਖਾਨ ਦੀ ਵਧਾਈ ਗਈ ਸੁਰੱਖਿਆ, ਮਿਲੀ Y+ ਸਕਿਓਰਟੀ, ਘਰ ਤੋਂ ਲੈਕੇ ਫਾਰਮ ਹਾਊਸ ਤੱਕ ਚੱਪੇ ਚੱਪੇ ' ਪੁਲਿਸ ਤੈਨਾਤ

National

BJP ਲੀਡਰ ਤੇ ਉਸ ਦੀ ਪਤਨੀ ਨੂੰ ਗੋਲੀਆਂ ਨਾਲ ਭੁੰਨਿਆ

August 09, 2021 06:50 PM

ਸ਼੍ਰੀਨਗਰ: ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨੇ ਲਾਲ ਚੌਕ ‘ਤੇ BJP ਲੀਡਰ ਗੁਲਾਮ ਰਸੂਲ ਅਤੇ ਉਨ੍ਹਾਂ ਦੀ ਧਰਮ ਪਤਨੀ ‘ਤੇ ਫਾਇਰਿੰਗ ਕਰ ਦਿੱਤੀ। ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਹ ਘਟਨਾ ਅਨੰਤਨਾਗ ਵਿਚ ਵਾਪਰੀ ਹੈ।
ਇਸ ਸਬੰਧੀ ਜੰਮੂ ਕਸ਼ਮੀਰ ਦੇ ਬੀਜੇਪੀ ਆਗੂ ਅਲਤਾਫ ਠਾਕੁਰ ਨੇ ਗੁਲਾਮ ਰਸੂਲ ਡਾਰ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਗੁਲਾਮ ਰਸੂਲ ਡਾਰ ਕੁਲਗਾਮ ਦੇ ਬੀਜੇਪੀ ਕਿਸਾਨ ਮੋਰਚੇ ਦੇ ਪ੍ਰਧਾਨ ਦੇ ਨਾਲ-ਨਾਲ ਸਰਪੰਚ ਵੀ ਸਨ। ਉਨ੍ਹਾਂ ਨੂੰ ਪਿਛਲੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਵਿੱਚ ਚੁਣਿਆ ਗਿਆ ਸੀ। ਪੁਲਿਸ ਨੇ ਖਦਸ਼ਾ ਜਤਾਇਆ ਹੈ ਕਿ ਇਸ ਕਤਲ ਦੇ ਪਿੱਛੇ ਅੱਤਵਾਦੀ ਸੰਗਠਨ ਲਸ਼ਕਰ -ਏ -ਤੋਇਬਾ ਦਾ ਹੱਥ ਹੋ ਸਕਦਾ ਹੈ। ਦੱਸਣਯੋਗ ਹੈ ਕਿ ਕੁਝ ਘੰਟੇ ਪਹਿਲਾ ਹੀ ਪੁਲਿਸ ਵਲੋਂ ਪੁੰਛ ਜ਼ਿਲ੍ਹੇ ‘ਚ ਇੱਕ ਟਿਕਾਣੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਬੀ.ਐੱਸ.ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਪੁੰਛ ਇਲਾਕੇ ‘ਚ ਇਕ ਟਿਕਾਣੇ ਤੋਂ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕਰ ਕਰ ਕੇ ਆਜ਼ਾਦੀ ਦਿਵਸ ਤੋਂ ਪਹਿਲਾਂ ਇਕ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਅਸਫ਼ਲ ਕਰ ਦਿੱਤੀ ਗਈ।

Have something to say? Post your comment