Thursday, October 17, 2024
BREAKING
Chennai Rains: ਪ੍ਰਸਿੱਧ ਸਾਊਥ ਸਟਾਰ ਰਜਨੀਕਾਂਤ ਦੇ 35 ਕਰੋੜ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ Nigeria: ਨਾਈਜੀਰੀਆ 'ਚ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ, 94 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ Rajiv Kumar: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕੌਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਇਸ ਦੀ ਵਜ੍ਹਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Virsa Singh Valtoha: ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਗਿਆ ਮਨਜ਼ੂਰ, ਦਲਜੀਤ ਚੀਮਾ ਨੇ ਟਵਿੱਟਰ 'ਤੇ ਸਾਂਝੀ ਕੀਤੀ ਜਾਣਕਾਰੀ Omar Abdullah: ਓਮਰ ਅਬਦੁੱਲਾ ਬਣੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ, ਚੁੱਕੀ ਸਹੁੰ, ਕਾਂਗਰਸ ਨੇ ਕੀਤਾ ਸਰਕਾਰ ਤੋਂ ਬਾਹਰ ਰਹਿਣ ਦਾ ਫੈਸਲਾ India Canada Relations: ਭਾਰਤ ਕੈਨੇਡਾ ਵਿਗੜੇ ਰਿਸ਼ਤੇ, PM ਜਸਟਿਨ ਟਰੂਡੋ ਨੇ ਲਿਆ ਸਖਤ ਐਕਸ਼ਨ, ਜਾਣੋ ਕਿਵੇਂ ਸ਼ੁਰੂ ਹੋਇਆ ਸੀ ਵਿਵਾਦ Salman Khan: ਸਲਮਾਨ ਖਾਨ ਦੀ ਵਧਾਈ ਗਈ ਸੁਰੱਖਿਆ, ਮਿਲੀ Y+ ਸਕਿਓਰਟੀ, ਘਰ ਤੋਂ ਲੈਕੇ ਫਾਰਮ ਹਾਊਸ ਤੱਕ ਚੱਪੇ ਚੱਪੇ ' ਪੁਲਿਸ ਤੈਨਾਤ

National

Noida Supertech Twin Tower Demolition: ਟਰਿੱਗਰ ਦੱਬਦਿਆਂ ਹੀ ਢੇਹ-ਢੇਰੀ ਹੋ ਜਾਵੇਗਾ ਨੋਇਡਾ ਦਾ ਗੈਰ-ਕਾਨੂੰਨੀ Twin Tower

Noida Supertech Twin Tower Demolition

August 28, 2022 08:19 AM

Noida Twin Tower Demolition:  ਨੋਇਡਾ ਦੇ ਸੈਕਟਰ-93-ਏ ਸਥਿਤ ਦੋ ਗੈਰ-ਕਾਨੂੰਨੀ ਟਾਵਰਾਂ ਨੂੰ ਐਤਵਾਰ ਦੁਪਹਿਰ 2.30 ਵਜੇ ਧਮਾਕੇ ਨਾਲ ਢਾਹ ਦਿੱਤਾ ਜਾਵੇਗਾ। ਇਸ ਪੂਰੀ ਪ੍ਰਕਿਰਿਆ ਵਿੱਚ 10 ਤੋਂ 12 ਸਕਿੰਟ ਦਾ ਸਮਾਂ ਲੱਗੇਗਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟਾਵਰ ਨੂੰ ਢਾਹੁਣ ਲਈ ਜੈੱਟ ਡੈਮੋਲਿਸ਼ਨ, ਐਡਫ਼ਿਸ ਇੰਜਨੀਅਰਿੰਗ ਅਤੇ ਸੀਬੀਆਰਆਈ ਦੀ ਟੀਮ ਨੇ ਸ਼ਨੀਵਾਰ ਨੂੰ ਟਾਵਰ ਦੇ ਅੰਦਰ ਵਿਸਫੋਟਕ ਨਾਲ ਜੁੜੀਆਂ ਤਾਰਾਂ ਦੀ ਜਾਂਚ ਅਤੇ 'ਟਰਿੱਗਰ' ਦਬਾਉਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ। ਨੋਇਡਾ ਅਥਾਰਟੀ ਅਤੇ ਪੁਲਿਸ ਅਧਿਕਾਰੀਆਂ ਨੇ ਪੂਰੀ ਵਿਵਸਥਾ ਕਰ ਲਈ ਹੈ।


ਸੈਕਟਰ-93-ਏ ਵਿੱਚ ਬਣੇ 103 ਮੀਟਰ ਉੱਚੇ ਐਪੈਕਸ ਅਤੇ 97 ਮੀਟਰ ਉੱਚੇ ਸਾਇਨ ਟਾਵਰ ਨੂੰ ਢਾਹੁਣ ਲਈ ਵੱਖ-ਵੱਖ ਮੰਜ਼ਿਲਾਂ ’ਤੇ 3700 ਕਿਲੋ ਵਿਸਫੋਟਕ ਲਾਇਆ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਐਮਰਲਡ ਕੋਰਟ ਅਤੇ ਨਾਲ ਲੱਗਦੀਆਂ ਸੁਸਾਇਟੀਆਂ ਦੇ ਫਲੈਟ ਖਾਲੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਤਿੰਨ ਹਜ਼ਾਰ ਦੇ ਕਰੀਬ ਵਾਹਨ ਅਤੇ 200 ਪਾਲਤੂ ਜਾਨਵਰ ਵੀ ਬਾਹਰ ਕੱਢੇ ਜਾਣਗੇ। ਐਡਫਿਸ ਇੰਜਨੀਅਰਿੰਗ ਦੇ ਪ੍ਰਾਜੈਕਟ ਮੈਨੇਜਰ ਮਯੂਰ ਮਹਿਤਾ ਨੇ ਦੱਸਿਆ ਕਿ ਪੁਲੀਸ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਦੁਪਹਿਰ 2.30 ਵਜੇ ‘ਟਰਿੱਗਰ’ ਦਬਾ ਦਿੱਤਾ ਜਾਵੇਗਾ


ਉਨ੍ਹਾਂ ਦੱਸਿਆ ਕਿ ਜੇਕਰ ਐਕਸਪ੍ਰੈਸ ਵੇਅ ਦੇ ਪਾਸੇ ਧੂੜ ਦਾ ਗੁਬਾਰ ਛਾਇਆ ਰਹਿੰਦਾ ਹੈ ਤਾਂ ਇਸ ਨੂੰ ਕੁਝ ਹੋਰ ਸਮੇਂ ਲਈ ਬੰਦ ਰੱਖਿਆ ਜਾ ਸਕਦਾ ਹੈ। ਐਕਸਪ੍ਰੈਸਵੇਅ ਦੇ ਬੰਦ ਹੋਣ ਦੀ ਸੂਚਨਾ ਕਰੀਬ ਪੌਣੇ ਘੰਟੇ ਪਹਿਲਾਂ ਗੂਗਲ ਮੈਪ 'ਤੇ ਆਉਣੀ ਸ਼ੁਰੂ ਹੋ ਜਾਵੇਗੀ, ਅਜਿਹੇ 'ਚ ਗੂਗਲ ਮੈਪ ਰਾਹੀਂ ਬਦਲਵਾਂ ਰਸਤਾ ਵੀ ਦੱਸਿਆ ਜਾਵੇਗਾ।

ਡੀਸੀਪੀ (ਸੈਂਟਰਲ) ਰਾਜੇਸ਼ ਐਸ ਨੇ ਦੱਸਿਆ ਕਿ ਕਰੀਬ 400 ਪੁਲਿਸ ਮੁਲਾਜ਼ਮਾਂ ਦੇ ਨਾਲ ਪੀਏਸੀ ਅਤੇ ਐਨਡੀਆਰਐਫ ਦੇ ਜਵਾਨ ਵੀ ਤਾਇਨਾਤ ਕੀਤੇ ਜਾਣਗੇ। ਮੁੱਖ ਮੈਡੀਕਲ ਅਫ਼ਸਰ (ਸੀਐਮਓ) ਡਾ: ਸੁਨੀਲ ਸ਼ਰਮਾ ਨੇ ਦੱਸਿਆ ਕਿ ਛੇ ਐਂਬੂਲੈਂਸਾਂ ਮੌਕੇ 'ਤੇ ਰਹਿਣਗੀਆਂ ਅਤੇ ਜ਼ਿਲ੍ਹਾ ਹਸਪਤਾਲ ਦੇ ਨਾਲ-ਨਾਲ ਫੇਲਿਕਸ ਅਤੇ ਰਿਐਲਿਟੀ ਹਸਪਤਾਲ ਵਿੱਚ ਬੈੱਡ ਰਾਖਵੇਂ ਰੱਖੇ ਗਏ ਹਨ।
ਨੋਇਡਾ ਅਥਾਰਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਿਤੂ ਮਹੇਸ਼ਵਰੀ ਨੇ ਕਿਹਾ ਕਿ ਦੋਵਾਂ ਟਾਵਰਾਂ ਤੋਂ ਲਗਭਗ 60 ਹਜ਼ਾਰ ਟਨ ਮਲਬਾ ਨਿਕਲੇਗਾ। ਇਸ ਵਿੱਚੋਂ ਕਰੀਬ 35 ਹਜ਼ਾਰ ਟਨ ਮਲਬੇ ਦਾ ਨਿਪਟਾਰਾ ਕੀਤਾ ਜਾਵੇਗਾ। ਸਵੀਪਿੰਗ ਮਸ਼ੀਨ, ਐਂਟੀ ਸਮੋਗ ਗੰਨ ਅਤੇ ਵਾਟਰ ਸਪ੍ਰਿੰਕਲਰ ਮਸ਼ੀਨ ਨਾਲ ਢਾਹੁਣ ਤੋਂ ਬਾਅਦ ਦੀ ਧੂੜ ਸਾਫ਼ ਕਰਨ ਲਈ ਸਟਾਫ਼ ਉੱਥੇ ਮੌਜੂਦ ਰਹੇਗਾ।

Have something to say? Post your comment