Wednesday, October 16, 2024
BREAKING
Chennai Rains: ਪ੍ਰਸਿੱਧ ਸਾਊਥ ਸਟਾਰ ਰਜਨੀਕਾਂਤ ਦੇ 35 ਕਰੋੜ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ Nigeria: ਨਾਈਜੀਰੀਆ 'ਚ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ, 94 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ Rajiv Kumar: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕੌਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਇਸ ਦੀ ਵਜ੍ਹਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Virsa Singh Valtoha: ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਗਿਆ ਮਨਜ਼ੂਰ, ਦਲਜੀਤ ਚੀਮਾ ਨੇ ਟਵਿੱਟਰ 'ਤੇ ਸਾਂਝੀ ਕੀਤੀ ਜਾਣਕਾਰੀ Omar Abdullah: ਓਮਰ ਅਬਦੁੱਲਾ ਬਣੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ, ਚੁੱਕੀ ਸਹੁੰ, ਕਾਂਗਰਸ ਨੇ ਕੀਤਾ ਸਰਕਾਰ ਤੋਂ ਬਾਹਰ ਰਹਿਣ ਦਾ ਫੈਸਲਾ India Canada Relations: ਭਾਰਤ ਕੈਨੇਡਾ ਵਿਗੜੇ ਰਿਸ਼ਤੇ, PM ਜਸਟਿਨ ਟਰੂਡੋ ਨੇ ਲਿਆ ਸਖਤ ਐਕਸ਼ਨ, ਜਾਣੋ ਕਿਵੇਂ ਸ਼ੁਰੂ ਹੋਇਆ ਸੀ ਵਿਵਾਦ Salman Khan: ਸਲਮਾਨ ਖਾਨ ਦੀ ਵਧਾਈ ਗਈ ਸੁਰੱਖਿਆ, ਮਿਲੀ Y+ ਸਕਿਓਰਟੀ, ਘਰ ਤੋਂ ਲੈਕੇ ਫਾਰਮ ਹਾਊਸ ਤੱਕ ਚੱਪੇ ਚੱਪੇ ' ਪੁਲਿਸ ਤੈਨਾਤ

Punjab

ਨਸ਼ਾ ਤਸਕਰੀ : ਕਿਸੇ ਨੂੰ ਕੀ ਸੀ ਹਟਾਉਣਾ, ਆਪ ਹੀ ਰੱਲ ਚੱਲਿਆ ਠਾਣੇਦਾਰ

August 07, 2021 09:51 AM

ਪੰਜਾਬ ਪੁਲਿਸ ਦੇ ਠਾਣੇਦਾਰ ਨੇ ਕਰ ਦਿਤਾ ਵੱਡਾ ਕਾਰਾ, ਗ੍ਰਿਫ਼ਤਾਰ

ਲੁਧਿਆਣਾ : ਐੱਸ.ਟੀ.ਐੱਫ. ਨੇ ਅੱਜ ਤਸਕਰੀ ਨਾਲ ਜੁੜੇ ਇੱਕ ਸਹਾਇਕ ਥਾਣੇਦਾਰ ਸਮੇਤ ਅਤੇ ਉਸ ਦੇ 2 ਸਾਥੀਆਂ ਨੂੰ ਸਮਰਾਲਾ ਨੇੜੇਉਂ 3 ਕੁਇੰਟਲ 50 ਕਿੱਲੋ ਭੁੱਕੀ ਅਤੇ ਇੱਕ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤਾ ਗਿਆ ਇਹ ਥਾਣੇਦਾਰ ਲੁਧਿਆਣਾ ਵਿਚ ਤਾਇਨਾਤ ਹੈ। ਇਥੇ ਦਸ ਦਈਏ ਕਿ ਇਹ ਕਾਬੂ ਕੀਤਾ ਗਿਆ ਮੁਲਜਮ ਆਪਣੇ ਸਾਥੀਆਂ ਨਾਲ ਰਲ ਕੇ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਸੀ। ਕਾਬੂ ਕੀਤੇ ਗਏ ਮੁਲਜਮਾਂ ਵਿਚ ਇੱਕ ਔਰਤ ਅਤੇ 25 ਸਾਲਾ ਗੱਭਰੂ ਵੀ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵੱਲੋਂ ਇੱਕ ਸਕਾਰਪਿਓ ਗੱਡੀ ਆ ਰਹੀ ਸੀ ਜਿਸ ਵਿੱਚ ਏ.ਐੱਸ.ਆਈ. ਰਜਿੰਦਰਪਾਲ ਸਿੰਘ ਵਰਦੀ ਪਾ ਕੇ ਠਾਠ ਨਾਲ ਬੈਠਾ ਸੀ ਅਤੇ ਗੱਡੀ ਵਿੱਚ ਵੱਡੀ ਮਾਤਰਾਂ ’ਚ ਭੁੱਕੀ ਲੱਦੀ ਹੋਈ ਸੀ। ਦਿਆਲਪੁਰਾ ਬਾਈਪਾਸ ਲਾਗੇ ਪੁਲਿਸ ਵਲੋਂ ਲਾਈ ਗਈ ਨਾਕਾਬੰਦੀ ਦੌਰਾਨ ਇਹ ਸਾਰੇ ਕਾਬੂ ਕੀਤੇ ਗਏ ਹਨ। ਕਾਬੂ ਕੀਤੇ ਏ.ਐੱਸ.ਆਈ. ਨੇ ਦੱਸਿਆ ਕਿ ਉਹ ਲੁਧਿਆਣਾ ਦੇ ਥਾਣਾ ਡਾਬਾ ਵਿਖੇ ਡਿਊਟੀ ਕਰਦਾ ਹੈ ਅਤੇ ਉਹ ਤਿੰਨੇ ਜਣੇ ਰਲ ਕੇ ਮੱਧ ਪ੍ਰਦੇਸ਼ ਤੋਂ ਸਸਤੇ ਭਾਅ ਭੁੱਕੀ ਲਿਆ ਕੇ ਲੁਧਿਆਣਾ ਅਤੇ ਨਾਲ ਦੇ ਇਲਾਕਿਆਂ ਵਿੱਚ ਵੇਚਣ ਦਾ ਧੰਦਾ ਕਰਦੇ ਹਨ। ਗ੍ਰਿਫਤਾਰ ਔਰਤ ਦਲਜੀਤ ਕੌਰ ਉਰਫ ਬਬਲੀ ਹੈਬੋਵਾਲ ਲੁਧਿਆਣਾ ਦੀ ਰਹਿਣ ਵਾਲੀ ਹੈ। ਤੀਜਾ ਗੱਭਰੂ ਪਵਨਜੀਤ ਸਿੰਘ ਵੀ ਲੁਧਿਆਣਾ ਦਾ ਰਹਿਣ ਵਾਲਾ ਹੈ।

Have something to say? Post your comment