Wednesday, October 16, 2024
BREAKING
Chennai Rains: ਪ੍ਰਸਿੱਧ ਸਾਊਥ ਸਟਾਰ ਰਜਨੀਕਾਂਤ ਦੇ 35 ਕਰੋੜ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ Nigeria: ਨਾਈਜੀਰੀਆ 'ਚ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ, 94 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ Rajiv Kumar: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕੌਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਇਸ ਦੀ ਵਜ੍ਹਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Virsa Singh Valtoha: ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਗਿਆ ਮਨਜ਼ੂਰ, ਦਲਜੀਤ ਚੀਮਾ ਨੇ ਟਵਿੱਟਰ 'ਤੇ ਸਾਂਝੀ ਕੀਤੀ ਜਾਣਕਾਰੀ Omar Abdullah: ਓਮਰ ਅਬਦੁੱਲਾ ਬਣੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ, ਚੁੱਕੀ ਸਹੁੰ, ਕਾਂਗਰਸ ਨੇ ਕੀਤਾ ਸਰਕਾਰ ਤੋਂ ਬਾਹਰ ਰਹਿਣ ਦਾ ਫੈਸਲਾ India Canada Relations: ਭਾਰਤ ਕੈਨੇਡਾ ਵਿਗੜੇ ਰਿਸ਼ਤੇ, PM ਜਸਟਿਨ ਟਰੂਡੋ ਨੇ ਲਿਆ ਸਖਤ ਐਕਸ਼ਨ, ਜਾਣੋ ਕਿਵੇਂ ਸ਼ੁਰੂ ਹੋਇਆ ਸੀ ਵਿਵਾਦ Salman Khan: ਸਲਮਾਨ ਖਾਨ ਦੀ ਵਧਾਈ ਗਈ ਸੁਰੱਖਿਆ, ਮਿਲੀ Y+ ਸਕਿਓਰਟੀ, ਘਰ ਤੋਂ ਲੈਕੇ ਫਾਰਮ ਹਾਊਸ ਤੱਕ ਚੱਪੇ ਚੱਪੇ ' ਪੁਲਿਸ ਤੈਨਾਤ

Punjab

ਉਸਾਰੀ ਅਧੀਨ ਫ਼ਲਾਈਓਵਰ ’ਤੋਂ ਹੇਠਾਂ ਡਿੱਗੀ ਕਾਰ

August 06, 2021 04:16 PM

ਮਖੂ (ਫ਼ਿਰੋਜ਼ਪੁਰ) : ਮੋਗਾ ਮਖ਼ੂ ਹਾਈਵੇ ਦੇ ਰਸੂਲਪੁਰ ਰੇਲਵੇ ਫਾਟਕ ’ਤੇ ਨਿਰਮਾਣ ਅਧੀਨ ਅਤੇ ਅੱਧੇ ਅਧੂਰੇ ਬਣੇ ਫ਼ਲਾਈਓਵਰ ਤੋ ਅੱਧੀ ਰਾਤ ਤੋਂ ਬਾਅਦ ਜ਼ੈੱਨ ਕਾਰ ਹੇਠਾਂ ਡਿੱਗ ਕੇ ਚਕਨਾਚੂਰ ਹੋ ਗਈ। ਕਾਰ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਦਕਿ ਹਾਦਸੇ ਵਾਲੀ ਥਾਂ ਤੋਂ ਦੋ ਕੁ ਫੁੱਟ ਦੂਰੀ ’ਤੇ ਬੈਠਾ ਰਾਤ ਦਾ ਚੌਂਕੀਦਾਰ ਵਾਲ ਵਾਲ ਬਚ ਗਿਆ। ਜ਼ਖ਼ਮੀ ਕਾਰ ਚਾਲਕ ਨੂੰ ਸੜਕ ’ਤੋਂ ਲੰਘ ਰਹੇ ਟਰੱਕ ਚਾਲਕਾਂ ਅਤੇ ਜ਼ਖ਼ਮੀ ਦੇ ਸਾਥੀਆਂ ਨੇ ਬੜੀ ਮੁਸ਼ਕਿਲ ਨਾਲ ਕੱਢ ਕੇ ਐਂਬੂਲੈਂਸ ਰਾਹੀਂ ਮੋਗਾ ਭੇਜਿਆ। ਜਿੱਥੋ ਗੰਭੀਰ ਹਾਲਤ ਨੂੰ ਵੇਖਦਿਆਂ ਬਿਹਤਰ ਇਲਾਜ ਲਈ ਡੀਐੱਮਸੀ. ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ। ਦਰਅਸਲ ਬੀਤੇ ਲੰਮੇ ਸਮੇਂ ਤੋਂ ਬਣ ਰਹੇ ਫਲਾਈਓਵਰ ਦੇ ਆਲੇ ਦੁਆਲੇ ਦੀ ਸਰਵਿਸ ਲੇਨ ਵੀ ਘੱਟੇ ਮਿੱਟੀ ਅਤੇ ਬੱਜਰੀ ਨਾਲ ਹੀ ਬਣੀ ਹੈ। ਫਲਾਈਓਵਰ ਦੇ ਰੇਲਵੇ ਅਧੀਨ ਆਉਂਦੇ ਸਪੈਨ ਅਜੇ ਨਹੀਂ ਬਣੇ। ਪਰ ਉਸਾਰੀ ਕੰਪਨੀ ਸੀਗਲ ਇੰਡੀਆਂ ਲਿਮਟਿਡ ਨੇ ਸੜਕ ਦੇ ਹਿੱਸੇ ’ਚ ਆਉਂਦੇ ਪਿੱਲਰ ਬਣਾ ਕੇ ਪੁਲ ’ਤੇ ਲੁੱਕ ਬੱਜ਼ਰੀ ਨਾਲ ਨਵੀਂ ਸੜਕ ਤਿਆਰ ਕਰ ਦਿੱਤੀ ਹੈ। ਬਾਵਜੂਦ ਇਸ ਸਭ ਦੇ ਨਾ ਤਾਂ ਸਰਵਿਸ ਲੇਨ ਤਿਆਰ ਕੀਤੀਆਂ ਗਈਆਂ ਹਨ। ਨਾ ਪੁਲ ਦੀ ਸ਼ੁਰੂਆਤ ਵੇਲੇ ਕੋਈ ਕੰਧ ਬਣਾਈ ਤੇ ਨਾ ਹੀ ਕੋਈ ਹੋਰ ਰੁਕਾਵਟ ਖੜੀ ਕੀਤੀ ਹੋਣ ਕਰ ਕੇ ਚਾਲਕ ਅਕਸਰ ਭੁਲੇਖ਼ਾ ਖਾ ਜਾਂਦੇ ਹਨ। ਬਦਕਿਸਮਤ ਹਾਦਸਾ ਗ੍ਰਸਤ ਕਾਰ ਨੰ: ਪੀਬੀ05ਡਬਲਿਯੂ0879 ਸਵਾਰ ਕੁਲਵਿੰਦਰ ਸਿੰਘ ਪੁੱਤਰ ਸਵ: ਦਰਸ਼ਨ ਸਿੰਘ ਵਾਸੀ ਕੋਕਰੀ ਕਲਾਂ ਮੋਗਾ ਦੂਜੀ ਗੱਡੀ ਸਵਾਰ ਸਾਥੀਆਂ ਸਮੇਤ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਅੱਧੀ ਰਾਤ ਤੋਂ ਬਾਅਦ ਇਥੋਂ ਲੰਘ ਰਿਹਾ ਸੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ।

Have something to say? Post your comment