ਨਿਊ ਯਾਰਕ : ਨਿਊ ਯਾਰਕ ਪੁਲਿਸ ਡਿਪਾਰਟਮੈਂਟ ਵਲੋਂ ਇਕ ਪ੍ਰੋਗਰਾਮ ਬੀਤੇ ਦਿਨੀ 102 ਥਾਣਾ ਵਲੋਂ ਫੋਰੈਸਟ ਪਾਰਕ ’ਚ ਰਖਿਆ ਗਿਆ। ਇਸ ਪ੍ਰੋਗਰਾਮ ’ਚ ਪੁਲਿਸ ਲੋਕਾਂ ਨਾਲ ਰੱਲ-ਮਿਲ ਕੇ ਕੀਤੇ ਹੋਏ ਕੰਮਾ ਨੂੰ ਯਾਦ ਕਰਦੇ ਹਨ ਅਤੇ ਪੁਲਿਸ ਵਲੋਂ ਲੋਕਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿਚ ਪੰਜਾਬੀਆਂ ਨੂੰ ਬੁਲਾਇਆ ਗਿਆ ਅਤੇ ਪੰਜਾਬੀ ਭਾਈਚਾਰੇ ਦੇ ਕਈ ਨੂੰਮਾਇਦਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਿੱਖ ਆਫੀਸਰ ਐਸੋਸੀਏਸ਼ਨ ਦੇ ਵੀ ਕਈ ਨਮਾਇੰਦੇ ਇਸ ਪ੍ਰੋਗਰਾਮ ’ਚ ਪਹੁੰਚੇ। ਹਰਬੰਸ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਸੰਗੋਜਲਾ ਨੇ ਵੀ ਇਸ ਪ੍ਰੋਗਰਾਮ ’ਚ ਸ਼ਿਰਕਤ ਕੀਤੀ। ਦਸ ਦਈਏ ਹਰਬੰਸ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਸੰਗੋਜਲਾ ਜੋ ਕੇ ਲੰਮੇ ਸਮੇਂ ਤੋਂ ਪੁਲਿਸ ਨਾਲ ਕੰਮ ਕਰ ਰਹੇ ਹਨ ਅਤੇ ਪੰਜਾਬੀ ਭਾਈਚਾਰੇ ਤੇ ਨਿਊ ਯਾਰਕ ਦੀ ਪੁਲਿਸ ’ਚ ਇਕ ਕੜੀ ਦੇ ਤੌਰ ’ਤੇ ਕੰਮ ਕਰਦੇ ਹਨ। ਇਸ ਸਮਾਗਮ ਵਿਚ ਅਮਰੀਕ ਸਿੰਘ ਪਿਹੋਵਾ, ਜਸਵਿੰਦਰ ਸਿੰਘ ਜੱਸੀ ਅਤੇ ਬਲਦੇਵ ਸਿੰਘ ਹਰਿਆਣਾ ਨੂੰ ਵਿਸ਼ੇਸ਼ ਤੋਰ ’ਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ’ਚ ਪੁਲਿਸ ਦੇ ਨਾਲ-ਨਾਲ ਕਈ ਵੱਡੇ ਅਮਰੀਕਨ ਲੀਡਰ ਵੀ ਸ਼ਾਮਿਲ ਹੋਏ।